Ontra Labs
04 / 05ਮਿਲਕ ਫੀਵਰ ਕੇਸ ਫਾਈਲਜ਼

All year · 7 September 2026 · 4 min read · Ontra Labs Animal Health

ਮਿਲਕ ਫੀਵਰ ਕੇਸ - ੪

ਮਿਲਕ ਫੀਵਰ ਕੇਸ - ੪ | Ontra Labs

ਗਾਂ: ਮਿਲਕ ਫੀਵਰ ਦੇ ਕਲੀਨਿਕਲ ਲੱਛਣਾਂ ਵਾਲੀ

ਮੁੱਖ ਸੁਰਾਗ: ਮਿਲਕ ਫੀਵਰ ਵਾਲੀ ਗਾਂ ਵਿੱਚ ਜੇਰ ਫਸਣ ਦੀ ਸਮੱਸਿਆ (ROP), ਕੀਟੋਸਿਸ ਅਤੇ ਮਾਸਟਾਈਟਿਸ ਦੇ ਕੇਸ ਵੀ ਹੋ ਗਏ

ਅੱਜ ਦੀ ਗੁੱਥੀ: “ਕੈਲਸ਼ੀਅਮ ਦੀ ਕਮੀ ਨਾਲ ਕਈ ਹੋਰ ਬਿਮਾਰੀਆਂ ਕਿਉਂ ਹੋ ਗਈਆਂ?”

ਇਸ ਕੇਸ ਤੋਂ ਸਿੱਖੋ: ਮਾਸਪੇਸ਼ੀਆਂ, ਨਰਵਜ਼, ਰੂਮਨ, ਥਣ ਅਤੇ ਗਰਭਾਸ਼ਯ ਵਿੱਚ ਕੈਲਸ਼ੀਅਮ ਦੀ ਭੂਮਿਕਾ।

ਕੈਲਸ਼ੀਅਮ ਕਰਦਾ ਕੀ ਹੈ?

“ਕੀ ਕੈਲਸ਼ੀਅਮ ਸਿਰਫ਼ ਹੱਡੀਆਂ ਲਈ ਹੁੰਦਾ ਹੈ?”

ਕਿਸਾਨ ਨੇ ਪੁੱਛਿਆ -

“ਕੈਲਸ਼ੀਅਮ ਤਾਂ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਅਤੇ ਦੁੱਧ ਦੇ ਉਤਪਾਦਨ ਲਈ ਹੁੰਦਾ ਹੈ ਨਾ?”

ਬਿਲਕੁਲ। ਪਰ ਗਾਂ ਦੇ ਸਰੀਰ ਵਿੱਚ ਕੈਲਸ਼ੀਅਮ ਦੀ ਕਹਾਣੀ ਇਸ ਤੋਂ ਕਿਤੇ ਵੱਡੀ ਹੈ।

ਸੁਰਾਗ ਨੰਬਰ ੧ - ਮਾਸਪੇਸ਼ੀਆਂ

ਮਾਸਪੇਸ਼ੀਆਂ ਦੇ ਸੰਕੁਚਨ ਲਈ ਕੈਲਸ਼ੀਅਮ ਜ਼ਰੂਰੀ ਹੈ।

ਇਸ ਲਈ ਮਿਲਕ ਫੀਵਰ ਵਿੱਚ:

ਮਾਸਪੇਸ਼ੀਆਂ ਦੀ ਤਾਕਤ ਘੱਟ ਹੋ ਜਾਂਦੀ ਹੈ

ਅਤੇ ਗਾਂ:

  • ਲੜਖੜਾ ਸਕਦੀ ਹੈ
  • ਕੰਬ ਸਕਦੀ ਹੈ
  • ਉੱਠਣ ਵਿੱਚ ਪਰੇਸ਼ਾਨੀ ਦਿਖਾ ਸਕਦੀ
  • ਅਖ਼ੀਰ ਵਿੱਚ ਬੈਠ ਸਕਦੀ ਹੈ

ਸੁਰਾਗ ਨੰਬਰ ੨ - ਨਸਾਂ

ਕੈਲਸ਼ੀਅਮ ਤੰਤਰਿਕਾ ਤੰਤਰ ਦੀ ਕਿਰਿਆ ਵਿੱਚ ਮਹੱਤਵਪੂਰਨ ਹੈ।

ਇਸ ਲਈ ਕੈਲਸ਼ੀਅਮ ਦੀ ਕਮੀ ਨਾਲ ਤੰਤਰਿਕਾ ਤੰਤਰ ਅਤੇ ਮਾਸਪੇਸ਼ੀਆਂ ਵਿਚਕਾਰ ਤਾਲਮੇਲ ਪ੍ਰਭਾਵਿਤ ਹੋ ਸਕਦਾ ਹੈ। ਅਤੇ ਦੁੱਧ ਨਾ ਉਤਰਨ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਸਕਦੀਆਂ ਹਨ।

ਸੁਰਾਗ ਨੰਬਰ ੩ - ਰੂਮਨ

ਰੂਮਨ ਦੀ ਗਤੀਵਿਧੀ ਵੀ ਮਾਸਪੇਸ਼ੀਆਂ ਦੀ ਕਾਰਗੁਜ਼ਾਰੀ 'ਤੇ ਨਿਰਭਰ ਹੈ। ਇਸ ਲਈ ਕੈਲਸ਼ੀਅਮ ਦੀ ਕਮੀ ਵਿੱਚ ਰੂਮਨ ਦੀਆਂ ਗਤੀਵਿਧੀਆਂ ਘੱਟ ਹੋ ਸਕਦੀਆਂ ਹਨ। ਅਤੇ ਕਿਸਾਨ ਨੂੰ ਇਸ ਦਾ ਅਸਰ ਦਿਖ ਸਕਦਾ ਹੈ:

ਖਾਣਾ ਨਾ ਪਚਣਾ—ਜੁਗਾਲੀ ਘੱਟ → ਦਾਣਾ-ਚਾਰਾ ਨਾ ਖਾਣਾ - ਐਨਰਜੀ ਦੀ ਕਮੀ– ਕੀਟੋਸਿਸ ਬਿਮਾਰੀ

ਸੁਰਾਗ ਨੰਬਰ ੪ - ਗਰਭਾਸ਼ਯ

ਗਰਭਾਸ਼ਯ ਵੀ ਮਾਸਪੇਸ਼ੀਆਂ ਨਾਲ ਬਣਿਆ ਇੱਕ ਅੰਗ ਹੈ।

ਗੰਭੀਰ ਮਿਲਕ ਫੀਵਰ ਵਿੱਚ ਗਰਭਾਸ਼ਯ ਦਾ ਕਾਂਟ੍ਰੈਕਸ਼ਨ ਪ੍ਰਭਾਵਿਤ ਹੋ ਸਕਦਾ ਹੈ, ਅਤੇ ਅਜਿਹਾ ਹੋਣ ਨਾਲ ਡਿਸਟੋਸੀਆ ਅਤੇ ਅੱਗੇ ਚੱਲ ਕੇ ਜੇਰ ਫਸਣ (ROP) ਦੇ ਕੇਸ ਦੇਖਣ ਨੂੰ ਮਿਲ ਸਕਦੇ ਹਨ।

ਤਾਂ ਅਸਲ ਗੱਲ ਕੀ ਹੈ?

ਕੈਲਸ਼ੀਅਮ ਸਿਰਫ਼: “ਹੱਡੀਆਂ ਦਾ ਮਿਨਰਲ”

ਨਹੀਂ ਹੈ। ਇਹ ਗਾਂ ਦੀਆਂ: ਮਾਸਪੇਸ਼ੀਆਂ + ਨਸਾਂ + ਰੂਮਨ + ਥਣ + ਗਰਭਾਸ਼ਯ ਦੇ ਆਮ ਕੰਮਕਾਜ ਲਈ ਵੀ ਮਹੱਤਵਪੂਰਨ ਹੈ।

Products that help
05ਮਿਲਕ ਫੀਵਰ ਕੇਸ - ੫

More from Dairy Farmer’s Corner

This is general guidance to help you spot problems early. It is not a diagnosis. If an animal is unwell, call a registered veterinarian before giving any medicine.